Punjabi / ਪੰਜਾਬੀ

ਜਦੋਂ ਜਿਨਸੀ ਸਹਿਮਤੀ ਦੀ ਗੱਲ ਆਉਂਦੀ ਹੈ, ਤਾਂ ਬਾਲਗ ਜੋਖਮਾਂ 'ਤੇ ਜ਼ੋਰ ਦਿੰਦੇ ਹਨ। ਇਹ ਕੁਦਰਤੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਵਿੱਚੋਂ ਕਿੰਨੇ ਹੀ ਇਸੇ ਤਰ੍ਹਾਂ ਹੀ ਵੱਡੇ ਹੋਏ ਹਨ। ਪਰ ਸਹਿਮਤੀ ਬਾਰੇ ਚਰਚਾ ਕਰਨਾ ਹਮੇਸ਼ਾ ਸਭ ਤੋਂ ਮਾੜੇ ਹਾਲਾਤਾਂ ਬਾਰੇ ਗੱਲ ਕਰਨਾ ਨਹੀਂ ਹੁੰਦਾ। ਤੁਸੀਂ ਆਪਣੇ ਆਪ ਨੂੰ ਸਿੱਖਿਅਤ ਕਰਕੇ ਅਤੇ ਦੂਜੇ ਭਰੋਸੇਮੰਦ ਬਾਲਗਾਂ ਜਿਵੇਂ ਕਿ ਪਰਿਵਾਰ ਜਾਂ ਦੋਸਤਾਂ ਨਾਲ ਜਿਨਸੀ ਸਹਿਮਤੀ ਬਾਰੇ ਗੱਲਬਾਤ ਕਰਕੇ ਇਸਦੀ ਸ਼ੁਰੂਆਤ ਕਰ ਸਕਦੇ ਹੋ।

ਸਹਿਮਤੀ ਬਾਰੇ ਗੱਲ ਕਰਨ ਤੋਂ ਪਹਿਲਾਂ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਕੀ ਹੈ।

ਜਿਨਸੀ ਸਹਿਮਤੀ ਜਿਨਸੀ ਗਤੀਵਿਧੀਆਂ ਨਾਲ ਸਬੰਧਤ ਹੈ, ਜਿਵੇਂ ਕਿ:

  • ਜਿਨਸੀ ਸੰਬੰਧ
  • ਜਿਨਸੀ ਤਰੀਕੇ ਨਾਲ ਕਿਸੇ ਨੂੰ ਛੂਹਣਾ
  • ਜਿਨਸੀ ਤਸਵੀਰਾਂ ਸਾਂਝੀਆਂ ਕਰਨਾ
  • ਆਨਲਾਈਨ ਜਿਨਸੀ ਗਤੀਵਿਧੀਆਂ।

ਜਿਨਸੀ ਸਹਿਮਤੀ ਕਿਸੇ ਜਿਨਸੀ ਕੰਮ ਵਿੱਚ ਹਿੱਸਾ ਲੈਣ ਲਈ ਲੋਕਾਂ ਵਿਚਕਾਰ ਇੱਕ ਮੁਫਤ, ਸਵੈ-ਇੱਛਤ ਅਤੇ ਸੂਚਿਤ ਸਮਝੌਤਾ ਹੈ। ਬਾਲਗਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੇ ਬੱਚਿਆਂ ਨਾਲ ਉਹਨਾਂ ਦੀ ਉਮਰ-ਮੁਤਾਬਕ ਸਰੀਰ ਦੀ ਖੁਦਮੁਖਤਿਆਰੀ, ਸੁਰੱਖਿਆ, ਅਤੇ  ਛੋਟੀ ਉਮਰ ਵਿੱਚ 'ਨਹੀਂ' ਸੁਣਨ ਅਤੇ ਸਵੀਕਾਰ ਕਰਨ ਦੇ ਬਾਰੇ ਵਿੱਚ ਗੱਲਬਾਤ ਕਰਨ ਅਤੇ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਕਿ ਜਿਨਸੀ ਸਹਿਮਤੀ ਕੀ ਹੈ ਅਤੇ ਇਹ ਮਹੱਤਵਪੂਰਨ ਕਿਉਂ ਹੈ।

ਆਪਣੀ ਭਾਸ਼ਾ ਵਿੱਚ ਵੱਖ-ਵੱਖ ਅਨੁਵਾਦਿਤ ਸਰੋਤਾਂ ਦੀ ਪੜਚੋਲ ਕਰੋ; ਨੌਜਵਾਨਾਂ ਨਾਲ ਜਿਨਸੀ ਸਹਿਮਤੀ ਬਾਰੇ ਉਮਰ-ਮੁਤਾਬਕ ਗੱਲਬਾਤ ਕਿਵੇਂ ਕਰਨੀ ਹੈ, ਇਹ ਸਿੱਖਣ ਲਈ ਵੀਡੀਓ, ਸਮਾਜਿਕ ਟਾਈਲਾਂ ਅਤੇ ਗੱਲਬਾਤ ਦੀਆਂ ਗਾਈਡਾਂ ਨੂੰ ਡਾਊਨਲੋਡ ਕਰੋ। ਸੈਕਸ, ਡੇਟਿੰਗ ਅਤੇ ਰਿਸ਼ਤਿਆਂ ਬਾਰੇ ਖੁੱਲ੍ਹੀ ਗੱਲਬਾਤ ਉਨ੍ਹਾਂ ਦੀ ਭਲਾਈ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਜਿਨਸੀ ਗਤੀਵਿਧੀ ਨੂੰ ਉਦੋਂ ਤੱਕ ਟਾਲ ਸਕਦੀ ਹੈ ਜਦੋਂ ਤੱਕ ਉਹ ਤਿਆਰ ਮਹਿਸੂਸ ਨਹੀਂ ਕਰਦੇ।

Selecting a filter below will automatically refresh this page
  • Punjabi Conversation Guide / ਪੰਜਾਬੀ ਗੱਲਬਾਤ ਗਾਈਡ

    Conversation guide

    The following Conversation Guide is available in Punjabi for adults to gain a clearer understanding of consent. Once you’re on the same page as other adults, you’ll be ready to talk to young people. 

    ਬਾਲਗਾਂ ਲਈ ਸਹਿਮਤੀ ਦੀ ਸਪਸ਼ਟ ਸਮਝ ਪ੍ਰਾਪਤ ਕਰਨ ਲਈ ਹੇਠ ਲਿਖੀ ਗੱਲਬਾਤ ਗਾਈਡ ਪੰਜਾਬੀ ਵਿੱਚ ਉਪਲਬਧ ਹੈ। ਇੱਕ ਵਾਰ ਜਦੋਂ ਤੁਹਾਡੀ ਸਮਝ ਦੂਜੇ ਬਾਲਗਾਂ ਦੀ ਸਮਝ ਨਾਲ ਇਕਸਾਰ ਹੋ ਜਾਂਦੀ ਹੈ, ਤਾਂ ਉਦੋਂ  ਤੁਸੀਂ ਨੌਜਵਾਨਾਂ ਨਾਲ ਗੱਲ ਕਰਨ ਲਈ ਤਿਆਰ ਹੋਵੋਗੇ।